ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਦੀ ਤਾਨਾਸ਼ਾਹੀ ਤੇ ਥੋਖੇ ਬਾਜ਼ੀ ਤੋਂ ਤੰਗ ਹੋ ਕੇ ਲਿੱਖੀ। ਮੁਗਲਾਂ ਨੇਂ ਗੁਰੂ ਗੋਬਿੰਦ ਸਿੰਘ ਨਾਲ ਚਮਕੋਰ ਦੀ ਜੰਗ ਵਿੱਚ ਝੂਠੇੇ ਵਾਅਦੇ ਕੀਤੇ। ਕੋਰਾਨ ਦੀ ਸੋਂਹ ਚੱਕ ਕੇ ਗੁਰੂ ਗੋਬਿੰਦ ਸਿੰਘ ਨੂੰ ਚਮਕੋਰ ਦੀ ਗੜੀ ਝਡਨ ਲਈ ਕਿਹਾ। ਮੁਗਲਾਂ ਨੇ ਆਪਣਾ ਵਾਅਦਾ ਤੋੜਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ ਜਦੋਂ ਉਹ ਚਮਕੌਰ ਦੀ ਗੜੀ ਛੱਡ ਰਹੇ ਸਨ। ਧੋਖੇ ਨਾਲ ਕੀਤੇ ਹਮਲੇ ਵਿੱਚ ਦੋ ਸਾਹਿਬਜ਼ਾਦੇ ਸ਼ਹੀਦ ਹੋ ਗਏ।
ਜ਼ਫਰਨਾਮਾ ਸਿੱਖਾਂ ਦੀ ਮੁਗਲਾਂ ਉੱਤੇ ਨੈਤਿਕ ਜਿੱਤ ਦੀ ਚਿਠੀ ਹੈ। ਥੋਖੇ ਬਾਜ਼ੀ ਤੇ ਝੂਠੇੇ ਵਾਅਦੇ ਨਾਲ ਕਿਸੇ ਨੂੰ ਹਰਾੱ ਕੇ ਜਿਤ ਨਹੀਂ ਹੁੰਦੀ।
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਜ਼ਫ਼ਰਨਾਮਾ ਪੜ੍ਹ ਕੇ ਬਹੁਤ ਦੁਖੀ ਹੋਇਆ। ਫਿਰ ਉਹ ਬੀਮਾਰ ਹੋ ਗਿਆ। ਦੋਵਾਂ ਵਿਚਕਾਰ ਮੁਲਾਕਾਤ ਦਾ ਪ੍ਰਬੰਧ ਹੋ ਰਿਹਾ ਸੀ। ਪਰ ਇਸ ਮੁਲਾਕਾਤ ਤੋਂ ਪਹਿਲਾਂ ਹੀ ਔਰੰਗਜ਼ੇਬ ਦੀ ਮੌਤ ਹੋ ਗਈ।
ਗੁਰੂ ਗੋਬਿੰਦ ਸਿੰਘ ਜੀ ਨੇ ਫ਼ਾਰਸੀ ਵਿੱਚ ਜ਼ਫ਼ਰਨਾਮਾ ਲਿਖਿਆ ਅਤੇ ਉਨ੍ਹਾਂ ਗਲਾਂ ਦਾ ਹਵਾਲਾ ਦਿੱਤਾ ਜਿਸਨੂੰ ਮੁਗਲ ਬਾਦਸ਼ਾਹ ਨੂੰ ਪਤਾ ਹੋਵੇਗਾ। ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸਦੀ ਥੋਕੇ ਬਾਜ਼ੀ ਅਤੇ ਨੈਤਿਕ ਗਿਰਾਵਟ ਦਾ ਇਹਸਾਸ ਦਵਾਇਆ। ਗੁਰੂ ਜੀ ਨੇ ਬੌਧਿਕ ਯੁੱਧ ਵਿਚ ਜਿੱਤ ਹਾਸਲ ਕੀਤੀ ਅਤੇ ਸਿੱਖਾਂ ਦੀ ਬੌਧਿਕ, ਭਾਸ਼ਾਈ, ਅਤੇ ਨੈਤਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ।
ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ 2 ਸਿੱਖਾਂ - ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ - ਦੁਆਰਾ ਔਰੰਗਜ਼ੇਬ ਤਕ ਪਹੁੰਚਾਇਆ ਗਿਆ ਕਿਉਂਕਿ ਉਨ੍ਹਾਂ ਨੂੰ ਭਰੋਸਾ ਨਹੀਂ ਸੀ ਕੀ ਔਰੰਗਜ਼ੇਬ ਤਕ ਜ਼ਫਰਨਾਮਾ ਪਹੁੰਚੇਗਾ। ਗੁਰੂ ਜੀ ਔਰੰਗਜ਼ੇਬ ਤੇ ਜ਼ਫਰਨਾਮਾ ਪੜਨ ਦਾ ਅਸਰ ਵੀ ਜਾਨਨਾ ਚਾਹੁੰਦੇ ਸੀ।
ਜ਼ਫਰਨਾਮਾ ਦੇ ਕਈ ਫਾਰਸੀ ਤੋਂ ਪੰਜਾਬੀ ਅਨੁਵਾਦ ਹਨ।
ਜ਼ਫਰਨਾਮਾ ਸਿੱਖਾਂ ਲਈ ਇਤਿਹਾਸਕ ਦਸਤਾਵੇਜ਼ ਹੈ। ਇਹ ਸਿੱਖ ਕਦਰਾਂ-ਕੀਮਤਾਂ ਦੀ ਗੱਲ ਕਰਦਾ ਹੈ ਜਿਵੇਂ ਕੇ ਨੈਤਿਕਤਾ (morality), ਸੱਚ ਬੋਲਨਾ, ਧੋਖੇ ਨਾ ਕਰਨੇ, ਨਿਆਂ, ਇਮਾਨਦਾਰੀ, ਤੇ ਜ਼ੁਲਮ ਦਾ ਲਗਾਤਾਰ ਵਿਰੋਧ।
ਜਾਲਮ ਨੂੰ ਉਸਦੇ ਜੁਲਮ ਬਾਰੇ ਦੱਸਣ ਤੇ ਉਸਦੀ ਨੈਤਿਕ ਗਿਰਾਵਟ ਦਾ ਇਹਸਾਸ ਕਰਵਾਨਾ ਜਰੂਰੀ ਹੈ।
ਅੱਜ ਬੋਲਣ ਦੀ ਆਜ਼ਾਦੀ ਅਤੇ ਜ਼ੁਲਮ ਵਿਰੁੱਧ ਆਵਾਜ਼ ਲਈ ਜੰਗ ਚਲ ਰਹੀ ਹੈ। ਜ਼ਫਰਨਾਮਾ ਇਸ ਦਾ ਇਤਿਹਾਸਕ ਦਸਤਾਵੇਜ਼ ਹੈ।
ਜੇਕਰ ਕੋਈ ਵਿਅਕਤੀ ਕੁਰਾਨ ਤੇ ਕਿਸੇ ਦੀ ਸਹੁੰ ਨੂੰ ਮੰਨਦਾ ਹੈ, ਤਾਂ ਉਸ ਤੇ ਨਾ ਤਾਂ ਹਮਲਾ ਕੀਤਾ ਜਾਣਾ ਚਾਹੀਦਾ ਹੈ, ਨਾ ਹੀ ਮਾਰਿਆ ਜਾਣਾ ਚਾਹੀਦਾ ਹੈ। ਔਰੰਗਜ਼ੇਬ, ਮੈਂ ਕੁਰਾਨ ਦੀ ਤੇਰੀ ਸਹੁੰ ਮੰਨੀ ਸੀ ਕਿ ਜੇ ਮੈਂ ਅਨੰਦਪੁਰ ਛੱਡ ਦੇਵਾਂ, ਤਾਂ ਤੂੰ ਮੈਨੂੰ ਸੁਰੱਖਿਅਤ ਰਸਤਾ ਦੇਵੇਂਗਾ। ਫਿਰ ਵੀ ਤੂੰ ਹਮਲਾ ਕਰਕੇ ਆਪਣੀ ਸਹੁੰ ਤੋੜ ਦਿੱਤੀ।
ਮੈਨੂੰ ਤੇਰੇ ਉੱਤੇ ਪਾਣੀ ਦੀ ਇੱਕ ਬੂੰਦ ਦੇ ਬਰਾਬਰ ਵੀ ਭਰੋਸਾ ਨਹੀਂ ਹੈ। ਤੁਹਾਡੀ ਫੌਜ ਦੇ ਜਨਰਲ ਅਤੇ ਸਲਾਹਕਾਰ (ਜੋ ਕੁਰਾਨ ਤੇ ਤੁਹਾਡੀਆਂ ਸਹੁੰਆਂ ਲੈ ਕੇ ਮੇਰੇ ਕੋਲ ਆਏ ਸਨ) ਸਭ ਝੂਠ ਬੋਲ ਰਹੇ ਸਨ।
ਜੇ ਤੁਸੀਂ ਚਾਹੋ, ਮੈਂ ਤੁਹਾਨੂੰ ਉਹ ਕੁਰਾਨ ਦੇ ਸਕਦਾ ਹਾਂ, ਜਿਸ ਵਿਚ ਝੂਠੇ ਲਿਖਤੀ ਵਾਅਦੇ ਹਨ।
ਕੁਝ ਚੰਗਿਆੜੀਆਂ (ਸਾਹਿਬਜ਼ਾਦਿਆਂ) ਨੂੰ ਬੁਝਾ ਕੇ ਤੁਸੀਂ ਕਿੰਨੀ ਮਰਦਾਨਗੀ ਦਿਖਾਈ ਹੈ। ਤੁਸੀਂ ਅੱਗ ਨੂੰ ਹੋਰ ਭੜਕਾਇਆ ਹੈ।
ਔਰੰਗਜ਼ੇਬ, ਬੇਕਸੂਰਾਂ ਨੂੰ ਤੰਗ ਕਰਨ ਲਈ ਆਪਣੀ ਤਾਕਤ ਦੀ ਵਰਤੋਂ ਕਰਨਾ ਬੰਦ ਕਰੋ। ਝੂਠੀਆਂ ਸਹੁੰਆਂ ਖਾ ਕੇ ਇਹਨਾਂ ਬੇਜ਼ੁਬਾਨਾਂ ਉੱਤੇ ਜ਼ੁਲਮ ਨਾ ਕਰ।