ਘੱਲੂਘਾਰਾ Jan 29, 2026

ਇਤਿਹਾਸ    
   

ਨਸਲਕੁਸ਼ੀ (Genocide) ਇੱਕ ਰਾਜ ਦੁਆਰਾ ਇੱਕ ਧਾਰਮਿਕ ਜਾਂ ਨਸਲੀ ਸਮੂਹ ਜਾਂ ਕੋਮ (Nation) ਨੂੰ ਤਬਾਹ ਕਰਨ ਦੀ ਕਾਰਵਾਈ ਨੂੰ ਕਹਿੰਦੇ ਹਨ।
ਨਸਲਕੁਸ਼ੀ ਓਦੋਂ ਕਿਹਾ ਜਾਂਦਾ ਹੈ ਜਦੋਂ ਕੋਈ ਰਾਜ ਕਿਸੇ ਯੋਜਨਾ ਤਹਿਤ ਲੋਕਾਂ ਨੂੰ ਮਾਰਨ ਲਈ ਆਪਣੀ ਰਾਜ ਸ਼ਕਤੀ ਦੀ ਵਰਤੋਂ ਕਰਦਾ ਹੈ। ਨਸਲਕੁਸ਼ੀ ਬੇਤਰਤੀਬੀ ਹਿੰਸਾ (spontaneous violence) ਨਹੀਂ ਹੋਂਦੀ। ਨਸਲਕੁਸ਼ੀ ਦੰਗੇ ਨਹੀਂ ਹੁਂਦੇ। ਦੰਗੇ ਇਕਦਮ ਹੁਂਦੇ ਹਨ ਅਤੇ ਲੋਕਾਂ ਵਿਚਕਾਰ ਹੁੰਦੇ ਹਨ। ਨਸਲਕੁਸ਼ੀ ਰਾਜ ਦੁਆਰਾ ਯੋਜਨਾਬੱਧ ਹਿੰਸਾ ਹੈ।
ਇਤਿਹਾਸ ਵਿੱਚ ਦੁਨੀਆਂ ਦੀਆਂ ਕਈ ਕੌਮਾਂ ਅਤੇ ਲੋਕਾਂ ਦੇ ਸਮੂਹਾਂ ਦੀ ਨਸਲਕੁਸ਼ੀ ਹੋਈ ਹੈ। ਦੋ ਉਦਾਹਰਣਾਂ ਹਨ ਯਹੂਦੀ ਨਸਲਕੁਸ਼ੀ (1941-45) ਜਿਸਨੂੰ Holocaust ਵਜੋਂ ਜਾਣਿਆ ਜਾਂਦਾ ਹੈ, ਅਤੇ ਓਟੋਮਨ ਸਾਮਰਾਜ ਦੁਆਰਾ ਅਰਮੀਨੀਆਈ ਨਸਲਕੁਸ਼ੀ (1915-17)।
ਸਿੱਖਾਂ ਦੀ ਨਸਲਕੁਸ਼ੀ ਨੂੰ ਘੱਲੂਘਾਰਾ ਕਿਹਾ ਜਾੰਦਾ ਹੈ। ਘੱਲੂਘਾਰਾ ਸਿੱਖਾਂ ਨੂੰ ਤਬਾਹ ਕਰਨ ਲਈ ਰਾਜ ਦੁਆਰਾ ਯੋਜਨਾਬੱਧ ਹਿੰਸਾ ਹੈ।
3 ਸਿੱਖ ਘੱਲੂਘਾਰੇ ਹੋਏ ਹਨ।
ਪਹਿਲਾ ਅਤੇ ਛੋਟਾ ਘੱਲੂਘਾਰਾ 1746 ਵਿੱਚ ਲਾਹੌਰ ਦੇ ਯਾਹੀਆ ਖਾਨ ਦੀ ਅਗਵਾਈ ਵਿੱਚ ਮੁਗਲਾਂ ਦੁਆਰਾ ਕੀਤਾ ਸੀ। 7000 ਸਿੱਖ ਮਾਰੇ ਗਏ ਅਤੇ 3000 ਸਿੱਖ ਫੜੇ ਗਏ।
ਦੂਜਾ ਅਤੇ ਵੱਡਾ ਘੱਲੂਘਾਰਾ ਅਫਗਾਨਿਸਤਾਨ ਦੇ ਦੁਰਾਨੀ ਸਾਮਰਾਜ ਦੁਆਰਾ ਫਰਵਰੀ 1762 ਵਿੱਚ ਹੋਇਆ ਸੀ। 30,000 ਸਿੱਖ ਮਾਰੇ ਗਏ। ਸਿੱਖ ਪੰਥ ਦਾ ਵੱਡਾ ਹਿੱਸਾ ਮਾਰਿਆ ਗਿਆ।
ਤੀਜਾ ਸਿੱਖ ਘੱਲੂਘਾਰਾ 1984-1998 ਭਾਰਤੀ ਰਾਜ ਦੁਆਰਾ ਸੀ।
ਸਮੇਂ-ਸਮੇਂ ਦੇ ਰਾਜਾਂ ਨੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਰ ਘੱਲੂਘਾਰੇ ਤੋਂ ਬਾਅਦ ਸਿੱਖ ਪੰਥ ਖਤਮ ਹੋਨ ਦੀ ਬਜਾਏ ਹੋਰ ਵੱਡਾ ਤੇ ਮਜ਼ਬੂਤ ਹੋਇਆ ਹੈ। ਸਿੱਖ ਪੰਥ ਰਾਜਾਂ ਦੇ ਜਬਰ ਤੋਂ ਨਹੀਂ ਡਰਿਆ।
ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਛੋਟਾ ਅਤੇ ਵੱਡਾ ਘੱਲੂਘਾਰਾ ਨਾਲ ਸਬੰਧਤ ਜਾਣਕਾਰੀ ਦਾ ਪ੍ਰਾਇਮਰੀ ਸਰੋਤ ਹੈ। ਉਹਨਾਂ ਨੇ ਇਹਨਾਂ ਘਟਨਾਵਾਂ ਬਾਰੇ ਆਪਣੇ ਪਿਤਾ ਅਤੇ ਦਾਦਾ ਜੀ ਦੁਆਰਾ ਜਾਣਕਾਰੀ ਪ੍ਰਾਪਤ ਕੀਤੀ ਜੋ ਸਿੱਖ ਸਰਗਰਮੀਆਂ ਦਾ ਹਿਸਾ ਰਹੇ ਸੀ।
ਘੱਲੂਘਾਰੇ ਅਤੇ ਰਾਜਸੀ ਜ਼ੁਲਮ ਦੇ ਸਾਹਮਣੇ ਸਿੱਖ ਡਟੇ ਹੋਏ ਹਨ ਤੇ ਦਬੇ ਨਹੀਂ। ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ:

"ਤੀਰ ਲਗੇ ਸਿੰਘ ਪਟ ਸਿਟਾਵੇ, ਤੁਰਕਨ ਕੋ ਸੋ ਅਖੀ ਦਿਖਾਵੇ।
ਸਿੰਘ ਕਹੈ ਧ੍ਰਿਗ ਤੁਮਰੇ ਤੀਰ, ਹਮਰੋ ਚੀਰ ਨ ਸਕੈ ਸਰੀਰ।"
(ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, p 231)


1984 ਸਿੱਖ ਘੱਲੂਘਾਰਾ
ਤਸਵੀਰ ਕਾਪੀਰਾਈਟ ਰੀਡਰਜ਼ ਡਾਇਜੈਸਟ।



  Related topics


Home Search About