ਵੂਟਜ਼ ਸਟੀਲ ਇੱਕ ਕਿਸਮ ਦਾ ਸਟੀਲ ਹੈ ਜੋ ਤਲਵਾਰਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਆਪਣੀ ਤਾਕਤ, ਲਚਕਤਾ, ਹਲਕੇਪਨ, ਅਤੇ ਤਿੱਖੀ ਧਾਰ ਲਈ ਪ੍ਰਸਿੱਧ ਸੀ। ਜਾਪਾਨੀ ਕਟਾਨਾ ਵਿਲੱਖਣ ਵਿਸ਼ੇਸ਼ਤਾਵਾਂ ਵਾਲੀ ਇੱਕ ਹੋਰ ਮਹਾਨ ਤਲਵਾਰ ਹੈ।
ਇਨ੍ਹਾਂ ਤਲਵਾਰਾਂ ਜੋ Crusade ਧਰਮ ਯੁੱਧ ਤੋਂ ਲੈ ਕੇ ਐਂਗਲੋ-ਸਿੱਖ ਯੁੱਧਾਂ ਤੱਕ ਦੀਆਂ ਲੜਾਈਆਂ ਵਿੱਚ ਸਾਬਤ ਹੋਈਆਂ ਸਨ ਬਾਰੇ ਬਹੁਤ ਸਾਰੀ ਗਲਤ ਜਾਣਕਾਰੀ ਹੈ ।
ਵੂਟਜ਼ ਨਾਮ ਦੱਖਣੀ ਭਾਰਤ ਤੋਂ ਆਇਆ ਹੈ ਜਿੱਥੇ ਇਹ ਤਲਵਾਰਾਂ ਪਹਿਲੀ ਵਾਰ ਬਣਾਈਆਂ ਗਈਆਂ ਸਨ। ਇਹਨਾਂ ਨੂੰ ਸਥਾਨਕ ਭਾਸ਼ਾ ਵਿੱਚ 'ਵੂਕੂ' - ਫਿਊਜ਼ਡ ਮੈਟਲ - ਵਜੋਂ ਜਾਣਿਆ ਜਾਂਦਾ ਸੀ। ਇਹ ਨਾਮ ਸਮੇਂ ਦੇ ਨਾਲ 'ਵੂਟਜ਼' ਵਿੱਚ ਬਦਲ ਗਿਆ। ਉੱਤਰੀ ਭਾਰਤੀ ਉਪ ਮਹਾਂਦੀਪ ਅਤੇ ਮੱਧ ਪੂਰਬ ਵਿੱਚ, ਸਮਾਨ ਵਿਸ਼ੇਸ਼ਤਾਵਾਂ ਵਾਲੇ ਕਰੂਸੀਬਲ ਸਟੀਲ ਨੂੰ ਫੁਲਾਦ ਕਿਹਾ ਜਾਂਦਾ ਸੀ।
ਵੂਟਜ਼ ਸਟੀਲ ਇੱਕ ਕਿਸਮ ਦਾ ਕਰੂਸੀਬਲ ਸਟੀਲ ਹੈ। ਲੋਹੇ ਨੂੰ ਪੱਤਿਆਂ ਅਤੇ ਜੈਵਿਕ ਪਦਾਰਥਾਂ ਤੋਂ ਕਾਰਬਨ ਨਾਲ ਮਿਲਾਇਆ ਜਾਂਦਾ ਹੈ, ਅਤੇ ਪਿਘਲੇ ਹੋਏ ਸ਼ੀਸ਼ੇ ਨਾਲ ਸੀਲ ਕੀਤੇ ਇੱਕ ਏਅਰਟਾਈਟ ਕਰੂਸੀਬਲ ਵਿੱਚ ਗਰਮ ਕੀਤਾ ਜਾਂਦਾ ਹੈ। ਫਿਰ ਕਰੂਸੀਬਲ ਤੋਂ ਨਿਕਲੇ carbon ਸਟੀਲ ਨੂੰ ਕਾਰੀਗਰਾਂ ਦੁਆਰਾ ਹਥੌੜੇ ਮਾਰ ਕੇ ਤਲਵਾਰ ਦਾ ਰੂਪ ਦਿਤਾ ਜਾੰਦਾ ਹੈ।
ਵੂਟਜ਼ ਸਟੀਲ ਦੇ ਵਿਲੱਖਣ ਗੁਣ ਲੋਹੇ ਵਿੱਚ ਵੈਨੇਡੀਅਮ ਤੋਂ ਆਉਂਦੇ ਹਨ। ਵਿਲੱਖਣ ਗੁਣ ਤਲਵਾਰ ਬਣਾਉਣ ਦੇ ਤਰੀਕੇ ਤੋਂ ਵੀ ਆਉਂਦੇ ਹਨ। ਕਾਰੀਗਰ ਇੱਕ ਪਾਸੇ ਉੱਚ ਕਾਰਬਨ ਮਜ਼ਬੂਤ ਸਟੀਲ ਅਤੇ ਦੂਜੇ ਪਾਸੇ ਘੱਟ ਕਾਰਬਨ ਲਚਕਦਾਰ ਸਟੀਲ ਨੂੰ ਰਖਦੇ ਹਨ। ਇਹ ਤਲਵਾਰ ਨੂੰ ਲਚਕੀਲਾ ਅਤੇ ਪੱਕਾ ਬਣਾਉਂਦਾ ਹੈ। (ਜੇ.ਡੀ. ਵਰਹੋਵਨ, ਏ.ਐਚ. ਪੇਂਡਰੇ, ਅਤੇ ਡਬਲਯੂ.ਈ. ਡੌਕਸ਼, 1998)
ਵੂਟਜ਼ ਸਟੀਲ ਦੀਆਂ ਤਲਵਾਰਾਂ ਨੂੰ ਬਲੇਡ ਦੀਆਂ ਬਰੀਕ ਲਹਿਰਾਂ ਦੇ ਪੈਟਰਨ ਦੁਆਰਾ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ।
ਮੱਧ ਪੂਰਬ ਤੋਂ ਇਸਲਾਮੀ ਰਾਜਾ ਸਲਾਦੀਨ (1137-93) ਦੁਆਰਾ crusade ਧਰਮ ਯੁੱਧਾਂ ਵਿੱਚ ਵੂਟਜ਼ ਸਟੀਲ ਦੀ ਵਰਤੋਂ ਕੀਤੀ ਗਈ ਸੀ। (Andy Extance, 2016)
ਵੂਟਜ਼ ਸਟੀਲ ਮੱਧ ਪੂਰਬ ਅਤੇ ਦਮਸਕਸ ਸੀਰੀਆ ਨੂੰ export ਕੀਤੇ ਜਾਂਦੇ ਸਨ। ਸਟੀਲ ਦੀ ਵਰਤੋਂ ਉੱਥੋਂ ਦੇ ਕਾਰੀਗਰ ਤਲਵਾਰਾਂ ਬਣਾਉਣ ਲਈ ਵੀ ਕਰਦੇ ਸਨ।
ਗੁਰੂ ਗੋਬਿੰਦ ਸਿੰਘ ਵੂਟਜ਼ ਸਟੀਲ ਦੇ ਕਾਰੀਗਰਾਂ ਦੇ ਕੰਮ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਨੇ ਉਨ੍ਹਾਂ ਨੂੰ ਸਿਕਲੀਗਰ (ਜੋ ਪਾਲਿਸ਼ ਕਰਦਾ ਹੈ) ਸਿੱਖਾਂ ਵਜੋਂ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਖਾਲਸਾ ਫੌਜ ਲਈ ਤਲਵਾਰਾਂ ਅਤੇ ਹਥਿਆਰ ਬਣਾਉਣ ਦਾ ਕੰਮ ਸੌਂਪਿਆ।
ਵੈਨੇਡੀਅਮ ਵਾਲੇ ਲੋਹੇ ਦੀ ਕਮੀ ਕਾਰਨ ਵੂਟਜ਼ ਸਟੀਲ ਦਾ ਉਤਪਾਦਨ ਘਟ ਗਿਆ।
ਸਿੱਖ ਰਾਜ ਦੇ ਪਤਨ ਤੋਂ ਬਾਅਦ, ਅੰਗਰੇਜ਼ਾਂ ਨੇ ਸਿਕਲੀਗਰ ਸਿੱਖਾਂ ਨੂੰ ਅਪਰਾਧੀ ਕਬੀਲੇ ਘੋਸ਼ਿਤ ਕੀਤਾ। ਇਹ ਘੱਟ ਗੁਣਵੱਤਾ ਵਾਲੇ ਬ੍ਰਿਟਿਸ਼ ਸਟੀਲ ਦਾ ਵਪਾਰ ਬਚਾਉਣ ਲਈ ਕੀਤਾ ਗਿਆ ਸੀ।
ਇਹ ਸ਼ਾਇਦ ਵੂਟਜ਼ ਸਟੀਲ ਤਲਵਾਰਾਂ ਦਾ ਵੱਡੇ ਪੱਧਰ ਤੇ ਆਖਰੀ ਨਿਰਮਾਣ ਸੀ। ਸਿਕਲੀਗਰ ਸਿੱਖਾਂ ਨੂੰ ਇਸ ਗੁਆਚੀ ਕਲਾ ਦੇ ਆਖਰੀ ਕਾਰੀਗਰ ਮੰਨਿਆ ਜਾ ਸਕਦਾ ਹੈ।
ਅੱਜ ਕੱਲ੍ਹ ਲਹਿਰਾਂ ਵਾਲਿਆਂ ਤਲਵਾਰਾਂ ਜ਼ਿਆਦਾਤਰ ਦਮਸਕਸ ਸਟੀਲ ਜਾਂ ਪੈਟਰਨ ਸਟੀਲ ਦੀਆਂ ਹਨ। ਇਹ ਸਿਰਫ਼ ਪਤਲੇ ਸਟੀਲ ਦੀਆਂ ਪਰਤਾਂ ਹਨ ਜੋ ਆਪਣੇ ਆਪ ਤੇ ਲਪੇਟੀਆਂ ਹੋਈਆਂ ਹਨ। ਇਹ ਵੂਟਜ਼ ਸਟੀਲ ਵਰਗੀ ਚੀਜ਼ ਨਹੀਂ ਹੈ ਅਤੇ ਇਸ ਦੀਆਂ ਕੋਈ ਵੀ ਵਿਲੱਖਣ ਵਿਸ਼ੇਸ਼ਤਾਵਾਂ ਨਹੀਂ ਹਨ। (Andrew North, 2024)
ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ, ਵੂਟਜ਼ ਸਟੀਲ ਅਤੇ ਦੇਖਨ ਵਿੱਚ ਇਕੋ ਜੇਹੀ ਦਮਸਕਸ ਸਟੀਲ ਅਤੇ ਪੈਟਰਨ ਸਟੀਲ ਬਾਰੇ ਬਹੁਤ ਸਾਰੀ ਵਿਵਾਦਪੂਰਨ ਜਾਣਕਾਰੀ ਹੈ।


