1947: ਪੰਜਾਬ ਦੀ ਵੰਡ Feb 17, 2026

ਇਤਿਹਾਸ    
   

1947 ਵਿੱਚ ਜਿਸ ਨੂੰ ਭਾਰਤ ਦੀ ਵੰਡ ਕਿਹਾ ਜਾਂਦਾ ਹੈ ਪੰਜਾਬ ਅਤੇ ਸਿੰਧੂ ਘਾਟੀ ਸਭਿਅਤਾ ਦੀ ਵੰਡ ਸੀ। 1947 ਦੀ ਵੰਡ ਤੋਂ ਪਹਿਲਾਂ ਕੋਈ 'ਭਾਰਤ' ਨਹੀਂ ਸੀ।
ਥਾਨੇਸਰ ਵਿਖੇ ਖਾਲਸਾ ਰਾਜ ਦਾ ਪ੍ਰਵੇਸ਼ ਦੁਆਰ ਸਿੰਧੂ ਘਾਟੀ ਸਭਿਅਤਾ ਅਤੇ ਸਿੱਖਾਂ ਦੇ ਪ੍ਰਭਾਵ ਦੀ ਹੱਦ ਸੀ। ਸਿੱਖਾਂ ਨੇ ਇਸ ਤੋਂ ਵੀ ਅੱਗੇ ਵਧ ਕੇ 12 ਤੋਂ ਵੱਧ ਵਾਰ ਦਿੱਲੀ ਨੂੰ ਜਿੱਤਿਆ।
ਸਰਹਿੰਦ (ਹਿੰਦ/ਹਿੰਦੁਸਤਾਨ ਦਾ ਸਿਰ) ਸਿੰਧੂ ਘਾਟੀ ਸਭਿਅਤਾ ਅਤੇ ਹਿੰਦ/ਹਿੰਦੁਸਤਾਨ ਵਿਚਕਾਰ ਸੀਮਾ ਸੀ। ਸਰਹਿੰਦ ਦਾ ਨਾਮ ਹੁਣ ਫਤਿਹਗੜ੍ਹ ਸਾਹਿਬ ਰੱਖ ਦਿੱਤਾ ਗਿਆ ਹੈ ਕਿਉਂਕਿ ਇਸਨੂੰ ਮਈ 1710 ਵਿੱਚ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਸੀ।
1849 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਅੰਗਰੇਜ਼ਾਂ ਨੇ ਖੋਹ ਲਿਆ।
ਬ੍ਰਿਟਿਸ਼ ਸਾਮਰਾਜ ਨੇ ਸਿੱਖਾਂ ਦੀ ਖੇਤੀਬਾੜੀ ਨੂੰ ਤਬਾਹ ਕਰ ਦਿੱਤਾ ਜਿਸ ਕਾਰਨ ਉਹ ਪੱਛਮ ਵੱਲ ਪਰਵਾਸ ਕਰਨ ਲਈ ਮਜਬੂਰ ਹੋ ਗਏ। (Cao Yin, ‘From Policemen to Revolutionaries: A Sikh Diaspora in Global Shanghai, 1885–1945’, p.23)
ਬ੍ਰਿਟਿਸ਼ ਨੇ ਜਾਣਬੁੱਝ ਕੇ ਅਤੇ ਯੋਜਨਾਬੱਧ ਢੰਗ ਨਾਲ ਸਿੱਖਾਂ ਦੀ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਜੋ ਉਨ੍ਹਾਂ ਦੁਆਰਾ ਪੇਸ਼ ਕੀਤੀ ਗਈ ਪ੍ਰਣਾਲੀ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਸੀ। (Leitner, 1883)
ਬ੍ਰਿਟਿਸ਼ ਨੇ ਆਪਣੇ ਘਟੀਆ ਸਟੀਲ ਨੂੰ ਵਾਧਾ ਦੇਨ ਲਈ ਸਿਕਲੀਗਰ ਸਿੱਖਾਂ ਦੇ ਵੂਟਜ਼ ਸਟੀਲ ਉਦਯੋਗ ਨੂੰ ਤਬਾਹ ਕਰ ਦਿੱਤਾ ਤੇ ਸਿਕਲੀਗਰ ਸਿੱਖ ਨੂੰ criminal tribe ਦਾ ਦਰਜਾ ਦੇ ਦਿਤਾ।
ਬ੍ਰਿਟਿਸ਼ ਸਾਮਰਾਜ ਨੇ ਦੱਖਣੀ ਏਸ਼ੀਆ ਵਿੱਚ ਰਾਜਨੀਤਿਕ ਲਹਿਰਾਂ ਨੂੰ ਦਬਾ ਦਿੱਤਾ। ਸਭ ਤੋਂ ਭੈੜਾ ਦਮਨ ਸਿੱਖਾਂ ਤੇ ਕੀਤਾ ਕਿਉਂਕਿ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਜਿੱਤਿਆ ਸੀ ਅਤੇ ਸਿੱਖਾਂ ਦੇ ਪੁਨਰ-ਉਥਾਨ ਤੋਂ ਡਰਦੇ ਸੀ।
ਇਸ ਆਰਥਿਕ, ਵਿਦਿਅਕ, ਅਤੇ ਰਾਜਨੀਤਿਕ ਦਮਨ ਦੇ ਨਤੀਜੇ ਵਜੋਂ, ਸਿੱਖ 1947 ਵਿੱਚ ਆਪਣਾ ਰਾਸ਼ਟਰ-ਰਾਜ ਬਣਾਉਣ ਲਈ ਲਾਮਬੰਦ ਨਹੀਂ ਹੋ ਸਕੇ। ਵੱਖ-ਵੱਖ ਕੌਮਾਂ ਨੂੰ ਹਿੰਦ/ਹਿੰਦੁਸਤਾਨ ਨਾਲ ਜੋੜ ਕੇ 'ਭਾਰਤ' ਬਨਾ ਦਿਤਾ ਗਿਆ। 1947 ਤੋਂ ਪਹਿਲਾਂ ਕੋਈ 'ਭਾਰਤ' ਹਸਤੀ ਨਹੀਂ ਸੀ।
ਸਿੱਖਾਂ ਦੀ ਮੌਜੂਦਾ ਦੁਰਦਸ਼ਾ ਲਗਭਗ ਸਾਰੀ ਇਸ ਗੰਭੀਰ ਰਣਨੀਤਕ ਗਲਤੀ ਤੋਂ ਆਉਂਦੀ ਹੈ ਕੇ 1947 ਵਿੱਚ ਇਤਿਹਾਸ ਦੇ ਨਾਜ਼ੁਕ ਚੌਰਾਹੇ ਤੇ ਆਪਣੇ ਲਈ ਰਾਸ਼ਟਰ-ਰਾਜ ਨਾ ਬਣਾ ਸਕੇ। ਸਿੱਖਾਂ ਦੀ ਸਭ ਤੋਂ ਵੱਡੀ ਰਣਨੀਤਕ ਅਤੇ ਇਤਿਹਾਸਕ ਗਲਤੀ ਝੂਠੇ ਵਾਅਦਿਆਂ ਵਿੱਚ ਵਿਸ਼ਵਾਸ ਕਰਨਾ ਅਤੇ 1947 ਵਿੱਚ ਭਾਰਤ ਦਾ ਹਿੱਸਾ ਬਣਨਾ ਸੀ।
ਸਿੱਖਾਂ ਅਤੇ ਪੰਜਾਬ ਦਾ ਭਾਰਤ ਦਾ ਹਿੱਸਾ ਬਣਨਾ ਇੱਕ ਵੱਡੀ ਗਲਤੀ ਸੀ ਕਿਉਂਕਿ ਸਿੱਖ ਅਤੇ ਪੰਜਾਬ ਇੱਕ ਵੱਖਰੀ ਨਸਲ, ਸੱਭਿਅਤਾ, ਧਰਮ, ਸੱਭਿਆਚਾਰ, ਭਾਸ਼ਾ, ਭੋਜਨ ਅਤੇ ਦ੍ਰਿਸ਼ਟੀਕੋਣ ਹਨ। ਸੈਮੂਅਲ ਹੰਟਿੰਗਟਨ ਦੁਆਰਾ ਲਿਖੀ ਕਿਤਾਬ 'ਸਭਿਅਤਾਵਾਂ ਦਾ ਟਕਰਾਅ' ਦਰਸਾਉਂਦੀ ਹੈ ਕਿ ਵੱਖ-ਵੱਖ ਸੱਭਿਅਤਾ ਵਾਲੇ ਲੋਕ ਇਕੱਠੇ ਨਹੀਂ ਰਿਹ ਸਕਦੇ।
ਸਿੱਖਾਂ ਨੂੰ ਰਾਜਨੀਤਿਕ ਤੌਰ ਤੇ ਬੇਘਰ ਕਰ ਦਿੱਤਾ ਗਿਆ। ਸਿੱਖ ਤੀਜੀ ਦੁਨੀਆ (third world) ਦੇ 'ਮਾਲੇਵੋਲੈਂਟ ਰਿਪਬਲਿਕ' (ਮਾਰੂ ਗਣਰਾਜ) ਯਾਨੀ ਭਾਰਤ ਦੇ ਨਾਗਰਿਕ ਬਨ ਗਏ, ਜਿਸ ਨਾਲ ਉਨ੍ਹਾਂ ਦਾ ਕੋਈ ਸਾਂਝਾ ਨਹੀਂ ਹੈ, ਡੂੰਘਾ ਅਵਿਸ਼ਵਾਸ ਹੈ, ਅਤੇ ਕਿਸੇ ਵੀ ਤਰ੍ਹਾਂ ਦਾ ਵਿਚਾਰਧਾਰਕ ਮੇਲ ਨਹੀਂ ਖਾਂਦਾ। ਭਾਰਤੀ ਲੇਖਕ 'ਮਾਲੇਵੋਲੈਂਟ ਰਿਪਬਲਿਕ' (ਮਾਰੂ ਗਣਰਾਜ) ਯਾਨੀ ਭਾਰਤ ਬਾਰੇ ਵਿਸਥਾਰ ਵਿੱਚ ਲਿਖਦੇ ਹਨ। (K.S. Komireddi, 2020)
ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਨੇ "ਸਿੱਖ ਹੋਮਲੈਂਡ ਦੀ ਮੰਗ ਦੇ ਵਿਕਾਸ" ਬਾਰੇ ਲਿਖਿਆ ਹੈ। (Prof. Gurdarshan Singh Dhillon, 1974) ਉਹ ਟੁੱਟੇ ਹੋਏ ਰਾਜਨੀਤਿਕ ਵਾਅਦਿਆਂ ਅਤੇ ਸਿੱਖਾਂ ਨਾਲ ਭਾਰਤ ਦੀ ਬੇਈਮਾਨੀ ਦਾ ਵਰਣਨ ਕਰਦੇ ਹਨ। ਉਨ੍ਹਾਂ ਨੇ ਆਪਣੀ ਕਿਤਾਬ "ਇੰਡੀਆ ਕਮਿਟਸ ਸੁਸਾਈਡ" ਵਿੱਚ ਸਿੱਖ ਸ਼ਿਕਾਇਤਾਂ ਅਤੇ ਦਮਨ ਦਾ ਵੀ ਦਸਤਾਵੇਜ਼ੀਕਰਨ ਕੀਤਾ ਹੈ। (Prof. Gurdarshan Singh Dhillon, India commits suicide, 1993)
ਇਸ ਇਤਿਹਾਸਕ ਬੇਇਨਸਾਫ਼ੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ। ਖਾਲਿਸਤਾਨ ਲਹਿਰ ਅਤੇ ਖਾਲਿਸਤਾਨ ਰੈਫਰੈਂਡਮ ਇਸ ਕੋਸ਼ਿਸ਼ ਦਾ ਹਿੱਸਾ ਹਨ। (Khalistan Referendum, Wikipedia, 2025)




1947 ਵਿੱਚ ਜਿਸ ਨੂੰ ਭਾਰਤ ਦੀ ਵੰਡ ਕਿਹਾ ਜਾਂਦਾ ਹੈ ਪੰਜਾਬ ਅਤੇ ਸਿੰਧੂ ਘਾਟੀ ਸਭਿਅਤਾ ਦੀ ਵੰਡ ਸੀ।
1947 ਦੀ ਵੰਡ ਤੋਂ ਪਹਿਲਾਂ ਕੋਈ 'ਭਾਰਤ' ਨਹੀਂ ਸੀ।

ਸਿੰਧੂ ਘਾਟੀ ਸਭਿਅਤਾ ਨੂੰ ਹਲਕੇ ਸਲੇਟੀ ਰੰਗ ਵਿੱਚ ਦਿਖਾਇਆ ਗਿਆ ਹੈ ਜਿਸਦੇ ਵਿੱਚੋਂ ਮੌਜੂਦਾ ਭਾਰਤ-ਪਾਕਿਸਤਾਨ ਸਰਹੱਦ ਲੰਘਦੀ ਹੈ।





ਥਾਨੇਸਰ ਵਿਖੇ ਖਾਲਸਾ ਰਾਜ ਦਾ ਪ੍ਰਵੇਸ਼ ਦੁਆਰ ਸਿੰਧੂ ਘਾਟੀ ਸਭਿਅਤਾ ਅਤੇ ਸਿੱਖਾਂ ਦੇ ਪ੍ਰਭਾਵ ਦੀ ਹੱਦ ਸੀ।




  Related topics


Home Search About