ਸਿੱਖ ਸ਼ਬਦ ਦਾ ਅਰਥ ਹੈ ਵਿਦਿਆਰਥੀ ਜਾਂ ਜੋ ਸਿੱਖਦਾ ਹੈ। ਸਿੱਖ ਅਪਨੇ ਧਰਮ ਦੇ ਵਿਦਿਆਰਥੀ ਅਤੇ ਪੈਰੋਕਾਰ ਹਨ।
ਸਿੱਖ ਗੁਰੂ ਨਾਨਕ (1469-1539) ਅਤੇ ਉਸ ਤੋਂ ਬਾਅਦ ਦੇ ਨੌਂ ਗੁਰੂਆਂ ਦੇ ਫਲਸਫੇ ਜੋ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਦੇ ਵਿਦਿਆਰਥੀ ਅਤੇ ਅਨੁਯਾਈ (followers) ਹਨ।
ਇਹ ਇੱਕ ਚੰਗੀ ਤਰ੍ਹਾਂ ਪਰਿਭਾਸ਼ਿਤ ਅਤੇ ਲਿਖਤੀ ਫਲਸਫਾ ਹੈ। ਸਿੱਖਾਂ ਦਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਸਿੱਖ ਗੁਰੂਆਂ ਦੁਆਰਾ ਖੁਦ ਲਿਖਿਆ ਅਤੇ ਸੰਕਲਿਤ ਕੀਤਾ ਗਿਆ ਸੀ। ਇਹ ਮੌਖਿਕ ਪਰੰਪਰਾਵਾਂ (oral traditions) ਤੇ ਨਿਰਭਰ ਨਹੀਂ ਕਰਦਾ ਹੈ ਅਤੇ ਇਸ ਵਿੱਚ ਕੋਈ ਅਸਪਸ਼ਟ ਵਿਆਖਿਆਵਾਂ (ambiguous interpretations) ਨਹੀਂ ਹਨ।
ਸਿੱਖ ਧਰਮ 2-5 ਕਰੋੜ ਅਨੁਯਾਈਆਂ (followers) ਵਾਲਾ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਸਿੱਖ 3000 ਸਾਲ ਪੁਰਾਣੀ ਸਿੰਧੂ ਘਾਟੀ ਦੀ ਸਭਿਅਤਾ ਦੇ ਵੰਸ਼ਜ ਹਨ, ਜੋ ਮੂਲ ਚਾਰ ਪ੍ਰਾਚੀਨ ਸਭਿਅਤਾਵਾਂ (ਮਿਸਰ (Egypt), ਮੇਸੋਪੋਟੇਮੀਅਨ (Mesopotamia), ਚੀਨੀ, ਅਤੇ ਸਿੰਧੂ ਘਾਟੀ) ਵਿੱਚੋਂ ਇੱਕ ਹੈ।
ਸਿੱਖ ਧਰਮ ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕਾਂ ਦਾ ਇੱਕੋ ਇੱਕ ਘਰੇਲੂ ਫਲਸਫਾ ਹੈ।
ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕਾਂ ਦਾ ਸੁਨਹਿਰੀ ਯੁੱਗ ਮਹਾਰਾਜਾ ਰਣਜੀਤ ਸਿੰਘ ਦੇ ਦੂਜੇ ਸਿੱਖ ਰਾਜ ਵੇਲੇ ਸੀ।
ਸਿੱਖ ਭਾਰਤੀ ਨਹੀਂ ਹਨ। ਜਿਵੇਂ ਯਹੂਦੀ ਅਰਬ ਨਹੀਂ ਹਨ, ਕੋਰੀਅਨ ਚੀਨੀ ਨਹੀਂ ਹਨ, ਸਿੱਖ ਭਾਰਤੀ ਨਹੀਂ ਹਨ।
ਸਿੱਖ ਦੀ ਪਛਾਣ ਸਿੱਖ (ਜਾਤੀ-ਧਾਰਮਿਕ/ethno-religious), ਅਤੇ ਪੰਜਾਬੀ (ਖੇਤਰੀ, ਸੱਭਿਆਚਾਰਕ, ਸੱਭਿਅਤਾ ਅਤੇ ਭਾਸ਼ਾਈ) ਹੈ।

