ਗੁਰੂ ਨਾਨਕ ਤੋਂ ਪਹਿਲਾਂ ਦੱਖਣੀ ਏਸ਼ੀਆ Jan 14, 2026

ਇਤਿਹਾਸ    
   

ਫ੍ਰਾਂਸਿਸਕੋ ਪੇਲਸਾਰਟ ਇੱਕ ਪੁਰਤਗਾਲੀ ਸੀ ਜਿਸਨੂੰ 1600 ਦੇ ਆਸ-ਪਾਸ ਅੱਜ ਦੇ ਦੱਖਣੀ ਏਸ਼ੀਆ ਵਿੱਚ ਵਪਾਰਕ ਮੌਕਿਆਂ ਦੀ ਪੜਚੋਲ ਕਰਨ ਲਈ ਭੇਜਿਆ ਗਿਆ ਸੀ। ਉਸ ਨੇ ਉਸ ਸਮੇਂ ਉਥੋਂ ਦੀਆਂ ਸਥਿਤੀਆਂ ਬਾਰੇ ਲਿਖਿਆ ਜਦੋਂ ਦੱਖਣੀ ਏਸ਼ੀਆ ਦੇ ਜ਼ਿਆਦਾਤਰ ਹਿੱਸੇ ਤੇ ਮੁਗਲ ਬਾਦਸ਼ਾਹ ਜਹਾਂਗੀਰ (1569-1627) ਦਾ ਰਾਜ ਸੀ। (Francisco Pelsaert, 1925)
ਫ੍ਰਾਂਸਿਸਕੋ ਨੇ ਲੋਕਾਂ ਨੂੰ ਸੱਭਿਆਚਾਰਕ ਤੌਰ ਤੇ ਕਮਜ਼ੋਰ ਦੱਸਿਆ, ਅਤੇ ਉਨ੍ਹਾਂ ਦੇ ਦਿਮਾਗ ਅੰਧਵਿਸ਼ਵਾਸ ਅਤੇ ਝੂਠੇ ਵਿਸ਼ਵਾਸਾਂ ਨਾਲ ਭਰੇ ਹੋਏ ਸਨ। ਗਵਰਨਰ ਅਤੇ ਸਥਾਨਕ ਪ੍ਰਸ਼ਾਸਕ ਭ੍ਰਿਸ਼ਟ ਸਨ ਅਤੇ ਸਿਰਫ ਆਪਣੇ ਮਾਲਕਾਂ ਦੀ ਸੇਵਾ ਕਰਨ, ਜਨਤਾ ਨੂੰ ਦਬਾਉਣ, ਅਤੇ ਸਰਦਾਰੀ ਦੀਆਂ ਖੁਸ਼ੀਆਂ ਵਿੱਚ ਦਿਲਚਸਪੀ ਰੱਖਦੇ ਸਨ।
ਉਸਨੇ ਲਿਖਿਆ:
"ਜ਼ਮੀਨ ਇੱਕ ਭਰਪੂਰ, ਜਾਂ ਇੱਥੋਂ ਤੱਕ ਕਿ ਇੱਕ ਅਸਾਧਾਰਣ ਉਪਜ ਵੀ ਦੇ ਸਕਦੀ ਹੈ, ਜੇਕਰ ਕਿਸਾਨ ਤੇ ਇੰਨੇ ਬੇਰਹਿਮੀ ਨਾਲ ਜ਼ੁਲਮ ਨਾ ਕੀਤੇ ਜਾਂਦੇ।"

"ਸ਼ਾਸਕਾਂ ਦੇ ਮਹਿਲ ਅੰਦਰੋਂ ਲੁੱਚਪੁਣੇ, ਬੇਚੈਨੀ, ਲਾਪਰਵਾਹੀ, ਹੰਕਾਰ ਨਾਲ ਸ਼ਿੰਗਾਰੇ ਹੋਏ ਹਨ।"

"ਕਾਨੂੰਨਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ, ਕਿਉਂਕਿ ਪ੍ਰਸ਼ਾਸਨ ਬਿਲਕੁਲ ਤਾਨਾਸ਼ਾਹੀ ਹੈ।"

"ਉਸ ਆਦਮੀ ਲਈ ਅਫ਼ਸੋਸ ਕਰੋ ਜਿਸ ਨੂੰ ਇਨ੍ਹਾਂ ਅਧਰਮੀ 'ਅਨ-ਨਿਆਂ' ਨਿਆਂਕਾਰ ਦੇ ਸਾਮ੍ਹਣੇ ਨਿਆਂ ਲੈਨ ਲਈ ਆਉਣਾ ਪਿਆ ਹੈ; ਉਨ੍ਹਾਂ ਦੀਆਂ ਅੱਖਾਂ ਲਾਲਚ ਨਾਲ ਧੁੰਦਲੀਆਂ ਹਨ, ਉਨ੍ਹਾਂ ਦੇ ਮੂੰਹ ਬਘਿਆੜਾਂ ਵਾਂਗ ਫਟਦੇ ਹਨ ..., ਅਤੇ ਉਨ੍ਹਾਂ ਦੇ ਢਿੱਡ ਗਰੀਬਾਂ ਦੀ ਰੋਟੀ ਲਈ ਭੁੱਖੇ ਹਨ।"

“ਗਰੀਬ ਜਦੋਂ ਭੁਗਤਾਨ ਕਰਨ ਵਿੱਚ ਅਸਮਰੱਥ ਹੁੰਦੇ ਹਨ, ਤਾਂ ਉਨ੍ਹਾਂ ਦੀ ਪਤਨੀ ਅਤੇ ਬੱਚੇ, ਬਗਾਵਤ ਦੇ ਦੋਸ਼ ਦੇ ਬਹਾਨੇ ਵੇਚ ਦਿਤੇ ਜਾੰਦੇ ਹਨ।”

"ਮੈਂ ਅਕਸਰ ਮਹਾਨ ਪ੍ਰਭੂਆਂ ਨੂੰ ਇਹ ਪੁੱਛਣ ਦਾ ਉੱਦਮ ਕੀਤਾ ਹੈ ਕਿ ਖਜ਼ਾਨਿਆਂ ਨੂੰ ਇਕੱਠਾ ਕਰਨ ਲਈ ਉਤਸੁਕ ਹੋਣ ਵਿੱਚ ਉਹਨਾਂ ਦਾ ਅਸਲ ਉਦੇਸ਼ ਕੀ ਹੈ, ... ਉਹਨਾਂ ਦਾ ਜਵਾਬ ਦੁਨਿਆਵੀ ਘਮੰਡ/ਹੰਕਾਰ/ਨਸ਼ਾ ਹੈ।"

"ਅਮੀਰਾਂ ਦਾ ਜੀਵਨ ਉਹਨਾਂ ਦੀ ਹੰਕਾਰ ਅਤੇ ਪੂਰਨ ਸ਼ਕਤੀ ਵਿੱਚ, ... ਅਤੇ ਆਮ ਲੋਕਾਂ ਦੀ ਪੂਰੀ ਅਧੀਨਗੀ ਅਤੇ ਗਰੀਬੀ ... ਅਤੇ ਗਰੀਬੀ ਇੰਨੀ ਵੱਡੀ ਅਤੇ ਮੰਦਭਾਗੀ ਹੈ ਕਿ ਲੋਕਾਂ ਦੇ ਜੀਵਨ ਨੂੰ ਕੌੜੀ ਮੁਸੀਬਤ ਦੇ ਨਿਵਾਸ ਸਥਾਨ ਵਜੋਂ ਦਰਸਾਇਆ ਜਾ ਸਕਦਾ ਹੈ।"



ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿੑ ਬੈਠੇ ਸੁਤੇ ॥
ਚਾਕਰ ਨਹਦਾ ਪਾਇਨਿੑ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥


ਸਰਕਾਰੀ ਅਧਿਕਾਰੀ ਤਲਵਾਰ ਦੀ ਨੋਕ ਤੇ ਜਨਤਾ ਤੋਂ ਜਾਇਦਾਦ ਜ਼ਬਤ ਕਰਨ ਵਿੱਚ ਖੁਸ਼ ਹੁੰਦੇ ਹਨ।


  Related topics


Home Search About