ਜਮਰੌਦ ਕਿਲ੍ਹਾ ਇੱਕ ਇਤਿਹਾਸਕ ਕਿਲ੍ਹਾ ਹੈ ਜੋ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੁਆਰਾ 1836 ਵਿੱਚ ਬਣਵਾਇਆ ਗਿਆ ਸੀ।
ਇਸਦੀ ਉਸਾਰੀ ਪੇਸ਼ਾਵਰ ਦੀ ਜਿੱਤ (1818) ਤੋਂ ਬਾਅਦ ਕੀਤੀ ਗਈ ਸੀ। ਇਹ ਖੈਬਰ ਪਾਸ ਰਾਹੀਂ ਪੱਛਮ ਤੋਂ ਅਫਗਾਨਾਂ ਦੇ ਹਮਲੇ ਨੂੰ ਰੋਕਣ ਲਈ ਬਣਾਇਆ ਗਿਆ ਸੀ।
ਜਮਰੌਦ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਪੱਛਮੀ ਸੀਮਾ ਤੇ ਸੀ ਤੇ ਸਿੱਖ ਰਾਜ ਦੀ ਪੱਛਮ ਤੋਂ ਰਖਿਆ ਕਰਦਾ ਸੀ।
ਸਿੱਖ ਸੱਭਿਆਚਾਰ ਵਿੱਚ ਜਮਰੌਦ ਦੀ ਮਹੱਤਤਾ ਹੈ। ਜੋ ਕੋਈ ਕੁਝ ਵੱਡਾ ਪ੍ਰਾਪਤ ਕਰਦਾ ਹੈ, ਤਾਂ 'ਜਮਰੌਦ ਫਤੇਹ ਕਰ ਲਿਆ' ਕਿਹਾ ਜਾਂਦਾ ਹੈ।
ਹਰੀ ਸਿੰਘ ਨਲਵਾ ਜੰਗ ਵਿੱਚ ਜ਼ਖਮੀ ਹੋਣ ਤੋਂ ਬਾਅਦ ਜਮਰੌਦ ਦੇ ਕਿਲ੍ਹੇ ਵਿੱਚ ਸ਼ਹੀਦ ਹੋ ਗਏ। ਉਨ੍ਹਾਂ ਦੀ ਯਾਦਗਾਰ ਵਿੱਚ ਕਿਲ੍ਹੇ ਦੇ ਬਿਲਕੁਲ ਬਾਹਰ ਕੰਧ ਦੇ ਨਾਲ ਜੁੜੀ ਹੋਈ ਇਕ ਇਮਾਰਤ ਹੈ।
ਜਮਰੌਦ ਕਿਲ੍ਹੇ ਤੋਂ 20 ਕਿਲੋਮੀਟਰ ਪੂਰਬ ਵੱਲ ਪੇਸ਼ਾਵਰ ਵਿੱਚ ਬਾਲਾ ਹਿਸਾਰ ਕਿਲ੍ਹਾ ਵੀ ਹੈ।

