ਬੰਦਾ ਸਿੰਘ ਬਹਾਦਰ ਦਾ ਪਹਿਲਾ ਸਿੱਖ ਰਾਜ Jan 14, 2026

ਇਤਿਹਾਸ    
   

ਮਹਾਨ ਸਿੱਖ ਜਰਨੈਲ ਅਤੇ ਪ੍ਰਸ਼ਾਸਕ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਮਈ 1710 ਵਿੱਚ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ। ਉਸਨੇ ਪਹਿਲੇ ਸਿੱਖ ਰਾਜ ਦੀ ਰਾਜਧਾਨੀ ਲੋਹਗੜ੍ਹ ਸਥਾਪਿਤ ਕੀਤੀ।
ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਨੂੰ ਖਤਮ ਕਰ ਦਿੱਤਾ ਅਤੇ ਜ਼ਮੀਨਾਂ ਦੀ ਮਾਲਕੀ ਕਿਸਾਨਾਂ ਨੂੰ ਦਿੱਤੀ।
ਸਿੱਧੇ ਮਾਲੀਏ (tax) ਦੀ ਵਸੂਲੀ: ਪੁਰਾਣੀ ਜਗੀਰਦਾਰੀ ਪ੍ਰਣਾਲੀ ਦੇ ਤਹਿਤ, ਮੁਗਲ ਰਾਜ ਨੇ ਉਤਪਾਦਕਾਂ (ਕਿਸਾਨਾਂ) ਤੋਂ ਮਾਲੀਆ ਇਕੱਠਾ ਕਰਨ ਦਾ ਕੰਮ ਜਗੀਰਦਾਰਾਂ ਨੂੰ ਸੌਂਪਿਆ ਸੀ। ਜਗੀਰਦਾਰ ਸ਼ੋਸ਼ਣ ਕਰਦੇ ਸਨ। ਰਾਜ ਦਾ ਲੋਕਾਂ ਨਾਲ ਕੋਈ ਸਿੱਧਾ ਸੰਪਰਕ ਨਹੀਂ ਸੀ। ਜਦ ਤੱਕ ਰਾਜ ਆਪਣਾ ਮਾਲੀਆ ਪ੍ਰਾਪਤ ਕਰਦਾ ਸੀ, ਉਹ ਦਖਲ ਨਹੀਂ ਦਿੰਦੇ ਸੀ। ਜਗੀਰਦਾਰ ਤਾਨਾਸ਼ਾਹੀ ਸਨ ਅਤੇ ਉਤਪਾਦਕਤਾ (productivity) ਦੀ ਪਰਵਾਹ ਨਹੀਂ ਕਰਦੇ ਸਨ। ਬੰਦਾ ਸਿੰਘ ਬਹਾਦਰ ਨੇ ਜਗੀਰਦਾਰੀ ਖਤਮ ਕਰ ਦਿੱਤੀ ਤੇ ਜ਼ਮੀਨਾਂ ਦੀ ਮਾਲਕੀ ਕਿਸਾਨਾਂ ਨੂੰ ਦਿੱਤੀ। ਸਿੱਖ ਰਾਜ ਨੇ ਫਿਰ ਬਿਨਾਂ ਕਿਸੇ ਵਿਚੋਲੇ ਦੇ ਉਤਪਾਦਕਾਂ ਤੇ ਕਿਸਾਨਾਂ ਤੋਂ ਸਿੱਧਾ ਮਾਲੀਆ ਇਕੱਠਾ ਕੀਤਾ। ਕਿਸਾਨਾਂ ਕੋਲ ਜ਼ਿਆਦਾ ਉਤਪਾਦਨ ਬਚਦਾ ਸੀ, ਅਤੇ ਉਨ੍ਹਾਂ ਨੂੰ ਆਪਣੀ ਜਮੀਨ ਤੋਂ ਉਤਪਾਦਨ ਨੂੰ ਬਿਹਤਰ ਬਣਾਉਣ ਲਈ ਉਤਸ਼ਾਹ ਮਿਲੇਯਾ। ਸਿੱਖ ਰਾਜ ਨੂੰ ਵਧਦੀ ਖੁਸ਼ਹਾਲੀ ਤੋਂ ਵਧੇਰਾ ਮਾਲੀਆ ਮਿਲਿਆ।
ਐਪਿਸਟੋਕ੍ਰੇਸੀ (epistocracy): ਮਾਹਰਾਂ ਦੁਆਰਾ ਸ਼ਾਸਨ, ਵਿਦਵਾਨਾਂ ਦਾ ਰਾਜ। ਸਿੱਖ ਸ਼ਾਸਨ ਲੋਕਤੰਤਰੀ ਨਹੀਂ ਸੀ। ਇਹ ਯੋਗਤਾ (meritocracy) ਸੀ। ਖਾਲਸਾ ਪਰਉਪਕਾਰ (benevolence), ਦਰਸ਼ਨਿਕ (visionary), ਰਾਜਨੀਤਿਕ ਵਿਚਾਰ, ਧਰਮ, ਇਤਿਹਾਸ ਅਤੇ ਸ਼ਾਸਨ ਵਿੱਚ ਮਾਹਰ ਸਨ। ਇਸ ਦੀ ਸਮਾਨਤਾ ਪਲੈਟੋ ਦੇ ਐਪਿਸਟੋਕ੍ਰੇਟਸ ਅਤੇ ਚੀਨੀ ਮੈਂਡਰਿਨ ਨੌਕਰਸ਼ਾਹਾਂ ਨਾਲ ਕੀਤੀ ਜਾ ਸਕਦੀ ਹੈ।
ਸਿੱਧਾ ਲੋਕਤੰਤਰ (Direct Democracy): ਸਥਾਨਕ ਪ੍ਰਸੰਗਿਕ ਮਾਮਲਿਆਂ ਤੇ ਫੈਸਲੇ ਸਰਬੱਤ ਖਾਲਸਾ ਸਿੱਧੇ ਲੋਕਤੰਤਰ ਦੇ ਇੱਕ ਰੂਪ ਰਾਹੀਂ ਲਏ ਜਾਂਦੇ ਸਨ। ਫੈਸਲੇ ਤੋਂ ਪ੍ਰਭਾਵਿਤ ਸਿੱਖ ਇਕੱਠੇ ਹੁੰਦੇ ਸਨ। ਉਹ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕਰਦੇ ਸਨ। ਫੈਸਲੇ ਸਹਿਮਤੀ ਨਾਲ ਲਏ ਜਾਂਦੇ ਸਨ।
ਲੋਕਾਂ ਲਈ ਇਨਸਾਫ: ਪਹਿਲਾ ਸਿੱਖ ਰਾਜ "ਜ਼ਾਲਮ ਅਧਿਕਾਰੀਆਂ ਨੂੰ ਸਜ਼ਾ ਦੇਣ ਵਿੱਚ ਬੇਰਹਮ ਸੀ"। ਸਿੱਖ ਰਾਜ ਨੇ 'ਵਿਅਕਤੀਗਤ ਆਜ਼ਾਦੀ' (personal liberties) ਨੂੰ ਬਰਕਰਾਰ ਰੱਖਿਆ। ਆਧੁਨਿਕ ਗਿਆਨਵਾਨ ਪੱਛਮੀ ਰਾਸ਼ਟਰ ਅਤੇ ਲੋਕਤੰਤਰ ਅਜਿਹਾ ਨਹੀਂ ਕਰਦੇ। ਪ੍ਰੋ. ਗੰਡਾ ਸਿੰਘ ਬੰਦਾ ਸਿੰਘ ਬਹਾਦਰ ਬਾਰੇ ਲਿਖਦੇ ਹਨ:
"ਉਸਦਾ ਨਿਆਂ ਤੇਜ਼ ਸੀ ਅਤੇ ਉਹ ਕਈ ਵਾਰ ਜ਼ਾਲਮ ਅਧਿਕਾਰੀਆਂ ਨੂੰ ਸਜ਼ਾ ਦੇਣ ਵਿੱਚ ਬੇਰਹਿਮੀ ਦੀ ਹੱਦ ਤੱਕ ਚਲਾ ਜਾਂਦਾ ਸੀ। ਅਪਰਾਧੀ ਦੇ ਅਹੁਦੇ ਨੇ ਕਦੇ ਵੀ ਉਸਦੀ ਨਿਆਂ ਦੀ ਭਾਵਨਾ ਨੂੰ ਪ੍ਰਭਾਵਿਤ ਨਹੀਂ ਕੀਤਾ ਅਤੇ ਅਪਰਾਧਿਕ ਮਾਮਲਿਆਂ ਨਾਲ ਨਜਿੱਠਣ ਦੇ ਉਸਦੇ ਸੰਖੇਪ ਢੰਗ ਨੇ ਉਸਨੂੰ ਛੋਟੇ ਕਰਮਚਾਰੀਆਂ ਦੇ ਕਬੀਲੇ ਲਈ ਇੱਕ ਦਹਿਸ਼ਤ ਬਣਾ ਦਿੱਤਾ। ਸਤਾਏ ਗਏ ਅਤੇ ਦੱਬੇ-ਕੁਚਲੇ ਲੋਕਾਂ ਦੀ ਮੁਕਤੀ ਕਰਕੇ ਉਸਨੇ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੇ ਆਸ਼ੀਰਵਾਦ ਪ੍ਰਾਪਤ ਕੀਤੇ ਜਿਨ੍ਹਾਂ ਦੀਆਂ ਪੁਕਾਰ ਸਦੀਆਂ ਤੋਂ ਕਿਸੇ ਨੇ ਨਹੀਂ ਸੁਣੀਆਂ ਸਨ।"
(ਪ੍ਰੋ. ਗੰਡਾ ਸਿੰਘ, 'ਬੰਦਾ ਸਿੰਘ ਬਹਾਦਰ ਦਾ ਜੀਵਨ, ਸਮਕਾਲੀ ਅਤੇ ਮੂਲ ਰਿਕਾਰਡਾਂ ਤੇ ਅਧਾਰਤ', ਪੰਨਾ 251)
ਘੱਟ ਟੈਕਸ: ਸਿੱਖ ਰਾਜ ਨੂੰ ਵਧਦੀ ਖੁਸ਼ਹਾਲੀ ਤੋਂ ਵਧੇਰੇ ਮਾਲੀਆ ਮਿਲਿਆ। ਇਬਰਤਨਾਮਾ ਵਰਗੇ ਫ਼ਾਰਸੀ ਸਰੋਤਾਂ ਤੋਂ ਪਤਾ ਲਗਦਾ ਹੈ ਕੇ ਮੁਗਲ ਸਾਮਰਾਜ 40-50% ਟੈਕਸ ਤੇ ਸਿੱਖ ਰਾਜ 20% ਟੈਕਸ ਲੈਂਦਾ ਸੀ। ਘੱਟ ਟੈਕਸਾਂ ਦੇ ਬਾਵਜੂਦ, ਸਿੱਖ ਰਾਜ ਕੋਲ ਵਧੇਰਾ ਪੈਸਾ ਸੀ।



ਬੰਦਾ ਸਿੰਘ ਬਹਾਦਰ ਦੀ ਮੋਹਰ।

ਦੇਗ ਤੇਗ ਫਤਿਹ, ਨੁਸਰਤ (ਕਿਰਪਾ) ਬੇਦਰੰਗ (ਬਿਨਾਂ ਦੇਰੀ ਦੇ),
ਯਾਫਤ (ਖੁਸ਼ਹਾਲੀ) ਨਾਨਕ ਅਤੇ ਗੁਰੂ ਗੋਬਿੰਦ ਸਿੰਘ।

ਅਨੁਵਾਦ:
ਫਤਿਹ ਦੇਗ ਅਤੇ ਤੇਗ ਤੋਂ;
(ਗੁਰੂ) ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਬਿਨਾਂ ਦੇਰੀ ਤੋਂ ਖੁਸ਼ਹਾਲੀ।



  Related topics


Home Search About