ਮੂਲ ਸਿੱਖ ਸਿਧਾਂਤ ਹੈ ਕਿਰਤ ਕਰੋ, ਵੰਡ ਛਕੋ, ਨਾਮ ਜਪੋ।
ਕਿਰਤ ਕਰੋ: ਕੰਮ ਕਰੋ ਅਤੇ ਦੂਜਿਆਂ ਤੇ ਭਰੋਸਾ ਨਾ ਕਰੋ। ਜੋ ਕੰਮ ਕਰ ਸਕਦੇ ਹੋ ਕਰੋ। ਹਰ ਕੰਮ ਦੀ ਇੱਜ਼ਤ ਹੈ। ਕੋਈ ਵੀ ਕੰਮ ਕਿਸੇ ਤੋਂ ਹੇਠਾਂ ਜਾਂ ਕਿਸੇ ਤੋਂ ਉੱਪਰ ਨਹੀਂ ਹੁੰਦਾ। ਸਮਾਜ ਦੀ ਸੇਵਾ ਕਰਕੇ ਇੱਜ਼ਤ ਮਿਲਦੀ ਹੈ। ਇਹ ਹਿੰਦੂ ਧਰਮ ਦੇ ਉਲਟ ਹੈ ਜਿੱਥੇ ਤੁਹਾਡਾ ਜਨਮ ਅਤੇ ਜਿਸ ਪਰਿਵਾਰ ਵਿੱਚ ਤੁਸੀਂ ਪੈਦਾ ਹੋਏ ਹੋ, ਇਹ ਫੈਸਲਾ ਕਰਦਾ ਹੈ ਕਿ ਤੁਸੀਂ ਕੀ ਕਰਦੇ ਹੋ।
ਵੰਡ ਛਕੋ: ਆਪਣੀ ਕਮਾਈ ਦਾ 10% (ਦਸਵੰਧ) ਲੋੜਵੰਦਾਂ ਨਾਲ ਸਾਂਝਾ ਕਰੋ। ਇਹ ਕਲਿਆਣਕਾਰੀ ਰਾਜ (welfare state) ਨਹੀਂ ਹੈ। ਸਰਕਾਰ (ਜਾਂ ਰਾਜ) ਇਸ ਵਿੱਚ ਸ਼ਾਮਲ ਨਹੀਂ ਹੈ। ਇਹ ਚੈਰਿਟੀ ਵੀ ਨਹੀਂ ਹੈ। ਇਹ ਨਿੱਜੀ, ਕਮਿਊਨਿਟੀ ਪ੍ਰਬੰਧਿਤ, ਗੈਰ-ਸਰਕਾਰੀ ਨਿੱਜੀ ਸਮਾਜਿਕ ਸੁਰੱਖਿਆ ਹੈ।
ਨਾਮ ਜਪੋ: ਭ੍ਰਿਸ਼ਟ ਕੁਲੀਨ ਵਰਗ ਤੇ ਭਰੋਸਾ ਕਰਨ ਦੀ ਬਜਾਏ ਆਪ ਪੜ੍ਹੋ ਅਤੇ ਸਿੱਖੋ। ਇਹ ਹਿੰਦੂ ਧਰਮ ਦੇ ਉਲਟ ਹੈ ਜਿੱਥੇ ਰਾਜ ਸਿਰਫ ਅਖੌਤੀ 'ਉੱਚ ਵਰਗ' ਨੂੰ ਗਿਆਨ ਪ੍ਰਾਪਤ ਕਰਨ ਦੀ ਇਜਾਜ਼ਤ ਦਿਂਦਾ ਹੈ, ਅਤੇ ਹੋਰ ਜਾਤਾਂ ਤੋਂ ਗਿਆਨ ਖੋਹ ਲੈੰਦਾ ਹੈ।
