ਲੋਕਤੰਤਰ ਨਾਲੋਂ ਮੁੱਖ ਅੰਤਰ ਇਹ ਹੈ ਕਿ ਲੋਕਾਂ ਨੇ ਕਿਸੇ ਮਨੁੱਖ ਨੂੰ ਉਸਦੀ ਸ਼ਖਸੀਅਤ ਦੇ ਆਧਾਰ ਤੇ ਵੋਟ ਦੇਣ ਦੀ ਬਜਾਏ, ਮੁਦੇ ਬਾਰੇ ਫੈਸਲੇ ਤੇ ਪਰਵਾਨਗੀ ਦਿੱਤੀ ਜਿਸ ਬਾਰੇ ਉਹ ਜਾਣਦੇ ਸਨ ਅਤੇ ਜਿਸ ਨਾਲ ਜੁੜੇ ਹੋਏ ਸਨ।
ਕੋਈ ਵੀ ਸਿੱਖ ਸਰਬੱਤ ਖਾਲਸਾ ਬੁਲਾ ਸਕਦਾ ਹੈ। ਕਿਸੇ ਵੀ ਅਥਾਰਟੀ ਤੋਂ ਰਸਮੀ ਪ੍ਰਵਾਨਗੀ ਦੀ ਲੋੜ ਨਹੀਂ ਹੈ। ਵਿਚਾਰੇ ਜਾਣ ਵਾਲੇ ਮੁੱਦਿਆਂ ਦਾ ਐਲਾਨ ਵੀ ਕੀਤਾ ਜਾਂਦਾ ਹੈ ਜਿਵੇਂ ਕਿ ਸਾਲਾਨਾ ਹੜ੍ਹਾਂ ਬਾਰੇ ਕੀ ਕਰਨਾ ਹੈ।
ਲੋਕ ਨਿਰਧਾਰਤ ਸਥਾਨ ਅਤੇ ਸਮੇਂ ਤੇ ਇਕੱਠੇ ਹੁੰਦੇ ਹਨ। ਮੁੱਦਿਆਂ ਤੇ ਚਰਚਾ ਅਤੇ ਬਹਿਸ ਹੁੰਦੀ ਹੈ। ਜ਼ਿਆਦਾਤਰ ਭਾਗੀਦਾਰ ਹਥਿਆਰਬੰਦ ਹੁੰਦੇ ਹਨ। ਸਾਰੀਆਂ ਚਰਚਾਵਾਂ ਅਤੇ ਫੈਸਲੇ ਬੰਦ ਦਰਵਾਜ਼ਿਆਂ ਪਿੱਛੇ ਦੀ ਬਜਾਏ ਖੁੱਲ੍ਹੇ ਵਿੱਚ ਲਏ ਜਾੰਦੇ ਹਨ।
ਸਹਿਮਤੀ (consensus) ਹੋਣ ਤੱਕ ਬਹਿਸ ਅਤੇ ਚਰਚਾ ਚਲਦੀ ਹੈ।
ਸਹਿਮਤੀ ਬਣਨ ਤੋਂ ਬਾਅਦ, ਇਕੱਠ ਉਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ਲਈ ਲਗਭਗ ਪੰਜ ਆਦਮੀਆਂ ਨੂੰ ਚੁਨਦਾ ਹੈ। ਕਈ ਮੁੱਦਿਆਂ ਲਈ ਚੁਣੇ ਗਏ ਪੰਜ ਲੋਕਾਂ ਦੇ ਕਈ ਸਮੂਹ ਹੋ ਸਕਦੇ ਹਨ।
ਇਸਦਾ ਫਾਇਦਾ ਹੈ:
ਸਿਰਫ਼ ਉਹੀ ਲੋਕ ਹਿਸਾ ਲੈੰਦੇ ਹਨ ਜੋ ਸਿੱਧੇ ਤੌਰ ਤੇ ਮੁਦੇ ਤੋਂ ਪ੍ਰਭਾਵਿਤ ਹਨ। ਇਹ ਲੋਕਤੰਤਰ ਦੇ ਉਲਟ ਹੈ ਜਿਥੇ ਲੋਕ ਮੁਦੇ ਤੇ ਫੈਸਲੇ ਦੀ ਬਜਾਏ ਸ਼ਕਸ਼ੀਅਤ ਨੂੰ ਚੁਣ ਦੇ ਹਨ।
ਇਹ ਪਾਰਟੀ ਅਤੇ ਸ਼ਖਸੀਅਤ-ਅਧਾਰਤ ਲੋਕਤੰਤਰ ਦੀ ਬਜਾਏ ਮੁੱਦਿਆਂ-ਅਧਾਰਤ ਲੋਕਤੰਤਰ ਹੈ।
ਇੱਕ ਪ੍ਰਤੀਨਿਧੀ ਚੁਣਨ ਦੀ ਬਜਾਏ ਜਿਸ ਕੋਲ ਅਸੀਮਤ ਸ਼ਕਤੀ ਅਤੇ ਵਾਪਸ ਬੁਲਾਉਣ ਦਾ ਕੋਈ ਅਧਿਕਾਰ ਨਹੀਂ, ਲਗਭਗ ਪੰਜ ਲੋਕਾਂ ਦੇ ਕਈ ਸਮੂਹਾਂ ਨੂੰ ਕਈ ਕੰਮਾਂ ਲਈ ਚੁਣਿਆ ਜਾੰਦਾ ਹੈ।
ਅਗਲੇ ਸਰਬੱਤ ਖਾਲਸਾ ਵਿੱਚ ਨੁਮਾਇੰਦਿਆਂ ਨੂੰ ਵਾਪਸ ਬੁਲਾਇਆ ਜਾ ਸਕਦਾ ਹੈ। ਇਸਦੀ ਤੁਲਨਾ ਆਧੁਨਿਕ ਪ੍ਰਤੀਨਿਧੀ ਲੋਕਤੰਤਰ (representative democracy) ਨਾਲ ਕਰੋ ਜਿਸ ਵਿੱਚ 4-5 ਸਾਲਾਂ ਤੱਕ ਕਿਸੇ ਨੂੰ ਵਾਪਸ ਨਹੀਂ ਬੁਲਾਇਆ ਜਾ ਸਕਦਾ।
ਵੱਡੇ ਮੁੱਦੇ ਜਿਨ੍ਹਾਂ ਨੇ ਆਬਾਦੀ ਦੇ ਵੱਡੇ ਹਿੱਸੇ ਨੂੰ ਪ੍ਰਭਾਵਿਤ ਕਰਨਾ ਹੈ, ਉਨ੍ਹਾਂ ਨੂੰ ਅਕਾਲ ਤਖ਼ਤ ਤੇ ਸਰਬੱਤ ਖਾਲਸਾ ਵਿੱਚ ਕੀਤਾ ਜਾੰਦਾ ਹੈ। ਇਹ ਪਾਰਟੀ ਅਤੇ ਸ਼ਖਸੀਅਤ-ਅਧਾਰਤ ਲੋਕਤੰਤਰ ਦੀ ਬਜਾਏ ਮੁੱਦਿਆਂ-ਅਧਾਰਤ ਲੋਕਤੰਤਰ ਹੈ।
ਇੱਕ ਪ੍ਰਤੀਨਿਧੀ ਚੁਣਨ ਦੀ ਬਜਾਏ ਜਿਸ ਕੋਲ ਅਸੀਮਤ ਸ਼ਕਤੀ ਅਤੇ ਵਾਪਸ ਬੁਲਾਉਣ ਦਾ ਕੋਈ ਅਧਿਕਾਰ ਨਹੀਂ, ਲਗਭਗ ਪੰਜ ਲੋਕਾਂ ਦੇ ਕਈ ਸਮੂਹਾਂ ਨੂੰ ਕਈ ਕੰਮਾਂ ਲਈ ਚੁਣਿਆ ਜਾੰਦਾ ਹੈ।
ਅਗਲੇ ਸਰਬੱਤ ਖਾਲਸਾ ਵਿੱਚ ਨੁਮਾਇੰਦਿਆਂ ਨੂੰ ਵਾਪਸ ਬੁਲਾਇਆ ਜਾ ਸਕਦਾ ਹੈ। ਇਸਦੀ ਤੁਲਨਾ ਆਧੁਨਿਕ ਪ੍ਰਤੀਨਿਧੀ ਲੋਕਤੰਤਰ (representative democracy) ਨਾਲ ਕਰੋ ਜਿਸ ਵਿੱਚ 4-5 ਸਾਲਾਂ ਤੱਕ ਕਿਸੇ ਨੂੰ ਵਾਪਸ ਨਹੀਂ ਬੁਲਾਇਆ ਜਾ ਸਕਦਾ।
ਵੱਡੇ ਮੁੱਦਿਆਂ ਲਈ ਫੈਸਲੇ ਪ੍ਰਸ਼ਾਸਕਾਂ ਦੁਆਰਾ ਲਏ ਜਾਂਦੇ ਸਨ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ। ਜਿਵੇਂ ਕਿ ਵਿਦੇਸ਼ੀ ਸੰਬੰਧ, ਸਰਹੱਦ ਤੇ ਅਤੇ ਗੁਆਂਢੀ ਖੇਤਰ ਵਿੱਚ ਵਿਕਾਸ ਨਾਲ ਕਿਵੇਂ ਨਜਿੱਠਣਾ ਹੈ, ਜਾਂ ਪ੍ਰਦੂਸ਼ਣ ਦੇ ਮਾਪਦੰਡ।
ਸਿੱਖ ਇਤਿਹਾਸ ਅਤੇ ਮੌਜੂਦਾ ਸਮੇਂ ਵਿੱਚ ਸਰਬੱਤ ਖਾਲਸਾ ਬੁਲਾਏ ਜਾਣ ਅਤੇ ਸਬੰਧਤ ਅਤੇ ਪ੍ਰਭਾਵਿਤ ਨਾਗਰਿਕਾਂ ਦੀ ਸ਼ਮੂਲੀਅਤ ਨਾਲ ਲਏ ਗਏ ਫੈਸਲੇ ਲੈਣ ਦੀਆਂ ਕਈ ਉਦਾਹਰਣਾਂ ਹਨ।